6 Episodes
2021 First episode About themoreofmyself ਮੈਨੂੰ ਉਹ ਹਰ ਗੱਲ ਕਵਿਤਾ ਲਗਦੀ ਹੈ ਜੋ ਅਨੇਕਾਂ ਸ਼ਬਦਾਂ ਦਾ ਗੇੜ ਲੰਘ ਕੇ,ਡੂੰਘੇ ਅਰਥਾਂ ਦੇ ਸਮੁੰਦਰ ਪਾਰ ਕਰ ਕੇ, ਜਜਬਾਤਾਂ ਦੇ ਫੁੱਲ ਦਿਲ ਦੇ ਵੇਹੜੇ ਬੀਜ ਦਵੇ।
Publisher Maninder Bajwara
Category arts
Language pa
Explicit No
First episode 30 Mar 2021
Latest episode 10 Jan 2022 Latest episodes 6 episodes in the feed.
10 Jan 2022
ਇਉੰ ਨਾ ਤੂੰ ਫੇਰ ਅੱਖੀਆਂ ਇਉਂ ਨਾ ਤੂੰ ਫੇਰ ਅੱਖੀਆਂ ਇਉਂ ਨਾ ਨਕਾਰ ਮੈਨੂੰ
ਕਵਿਤਾ ਜ਼ਰਾ ਮੈਂ ਮੁਸ਼ਕਿਲ ਫਿਰ ਤੋਂ ਵਿਚਾਰ ਮੈਨੂੰ
ਕੋਈ ਹੋਰ ਪੜ੍ਹ ਨਾ ਸਕਦਾ ਤਫ਼ਸੀਰ ਕਰ ਨਾ ਸਕਦਾ
ਮੈਂ ਸਤਰ ਸਤਰ ਤੇਰੀ ਤੂੰ ਹੀ ਉਚਾਰ ਮੈਨੂੰ
ਬਿੰਦੀ ਕੋਈ ਲਗਾਦੇ ਤੇ ਡੰਡੀਆਂ ਵੀ ਪਾ ਦੇ
ਜਿੱਦਾਂ ਨਿਖਾਰ ਸਕਦੈਂ ਓਦਾਂ ਨਿਖਾਰ ਮੈਨੂੰ
ਕੁਝ ਹੋਰ ਗੂੜ੍ਹੀ ਹੋਵਾਂ ਕੁਝ ਹੋਰ ਰੰਗ ਉਭਰਨ
ਤੂੰ ਦਿਲ ਦੇ ਵਰਕਿਆਂ ‘ਤੇ ਏਦਾਂ ਉਤਾਰ ਮੈਨੂੰ
ਜੇ ਕਹਿ ਦਏਂ ਤੂੰ ਮੈਨੂੰ ‘ਮੈਂ ਕਰਦਾਂ ਪਿਆਰ ਤੈਨੂੰ’
ਕਰ ਦੇਣਗੇ ਮੁਕੰਮਲ ਇਹ ਲਫ਼ਜ਼ ਚਾਰ ਮੈਨੂੰ
ਤੈਥੋਂ ਜੇ ਮੁੱਖ ਮੋੜਾਂ, ਕੀਤਾ ਜੇ ਕੌਲ ਤੋੜਾਂ
ਤੂੰ ਹਰਫ਼ ਹਰਫ਼ ਕਰ ਕੇ ਦੇਵੀਂ ਖਿਲਾਰ ਮੈਨੂੰ ਸੁਖਵਿੰਦਰ ਅੰਮ੍ਰਿਤ
6 Sept 2021
ਮੈੰ ਤੈਨੂੰ ਫੇਰ ਮਿਲਾਂਗੀ ਅੰਮ੍ਰਿਤਾ ਪ੍ਰੀਤਮ ♥️
26 Jun 2021
੫:ਕਾਲੀਆਂ ਘੁੱਪ,ਸੁੰਨ ਰਾਤਾਂ~ ਉਦੋਂ ਚੁੱਭਦੀਆਂ ਨੇ ਹੰਢਾਈਆਂ ਹੋਈਆਂ ਨਿੱਘੀਆਂ ਧੁੱਪਾਂ, ਮਾਣੀਆਂ ਹੋਈਆਂ ਛਾਵਾਂ ਤੇ ਨਹੀਂ ਥਿਹਾਉਂਦੇ ਖਿੜੇ ਹੋਏ ਹਾਸੇ,ਕੁਮਲਾ ਚੁੱਕੇ ਹੰਝੂ..
11 Apr 2021
ਕਵਿਤਾ ੩: ਤਲਾਸ਼ ਅਸੀੰ ਜਿਸ ਨੂੰ ਤਲਾਸ਼ ਰਹੇ ਹਾਂ,ਕਿਤੇ ਉਹ ਵੀ ਸਾਨੂੰ ਹੀ ਤਾਂ ਨਹੀਂ ਤਲਾਸ਼ ਰਹੇ?
31 Mar 2021
ਕਵਿਤਾ ੨: ਜੇ ਮੈਂ ਤਿੱਤਲੀਆਂ ਪਿੱਛੇ ਨਾ ਭੱਜਦੀ ਹਰ ਫੈਸਲਾ,ਹਰ ਮੋੜ,ਹਰ ਘੜੀ ਨਾਲ ਤੁਸੀੰ ਕਿਸੇ ਨਤੀਜੇ ਜਾਂ ਮੰਜਿਲ ਵੱਲ ਵੱਧ ਰਹੇ ਹੋ,ਜੋ ਤੁਸੀੰ ਚਿਰਾਂ ਪਿੱਛੋੰ “ਜੇ” ਨਾਲ ਜੋੜ ਕੇ ਵੇਖੋਗੇ। ਉਦੋੰ ਤੁਸੀਂ ਸਮਝੋਗੇਂ ਅਹਿਮੀਅਤ ਇਹਨਾਂ ਪਲਾਂ ਤੇ ਅਪਣਿਆਂ ਫੈਸਲਿਆਂ ਦੀ ਚੋਣ ਦੀ..
30 Mar 2021
ਕਵਿਤਾ ੧: ਮਾਣੋ!ਜਿਉਂ ਹਵਾਵਾਂ ਨੂੰ ਪੀਣ ਲਈ ਹੀ ਆਏ ਹਾਂ ਠਾਣੋ ਕਿ ਪਾਟਾ ਅੰਬਰ ਸੀਣ ਲਈ ਹੀ ਆਏ ਹਾਂ..
Research this show Explore Pod Engine's podcast research tools and transcript access.
See plans Is this your podcast? Claim your show to manage its details on Pod Engine.
Claim themoreofmyself Where this data comes from Each source has its own observation date. These dates do not mean all data was checked at once.
RSS feed Last successful check: 21 Aug 2026 .
Apple Podcasts ratings (US) Snapshot recorded: 17 Oct 2026 .
Spotify ratings Snapshot recorded: Date unavailable. Host of themoreofmyself? Claim your podcast to manage its listing and keep your show details accurate.
Claim this podcast Pod Engine is an independent podcast discovery and analytics service and is not affiliated with or endorsed by this podcast. Artwork and show content belong to their owners. Full legal notice .
Explore this showPodcast research with Pod Engine
See plans